ਨੌਜਵਾਨ ਭਾਰਤ ਸਭਾ ਦਾ ਖਰਡ਼ਾ ਐਲਨਾਨਾਮਾ ਤੇ ਸੰਵਿਧਾਨ

'ਨੌਜਵਾਨ ਭਾਰਤ ਸਭਾ' ਨਾਂ ਦੀ ਇੱਕ ਨੌਜਵਾਨਾਂ ਦੀ ਜਥੇਬੰਦੀ ਦੇ ਗਠਨ ਦੇ ਉਦੇਸ਼ ਨੂੰ ਲੈ ਕੇ ਅਸੀਂ ਐਲਾਨਨਾਮੇ ਅਤੇ ਸੰਵਿਧਾਨ ਦਾ ਇੱਕ ਖਰੜਾ ਇਸ ਦੇਸ਼ ਦੇ ਇਨਕਲਾਬੀ ਅਤੇ ਅਗਾਂਹਵਧੂ ਨੌਜਵਾਨਾਂ ਸਾਹਮਣੇ ਪੇਸ਼ ਕਰ ਰਹੇ ਹਾਂ।
ਇਸ ਜਥੇਬੰਦੀ ਦਾ ਉਦੇਸ਼ ਦੇਸ਼ ਦੇ ਖਿੰਡੀ ਹੋਈ ਨੌਜਵਾਨ ਲਹਿਰ ਨੂੰ ਇੱਕ ਸਹੀ ਦਿਸ਼ਾ ਦੀ ਸਮਝ ਦੇ ਆਧਾਰ 'ਤੇ ਇੱਕ ਜੁੱਟ ਕਰਨਾ ਅਤੇ ਉਸਨੂੰ ਵਿਆਪਕ ਲੋਕ ਸਮੂਹਾਂ ਦੇ ਸਾਮਰਾਜਵਾਦ-ਪੂੰਜੀਵਾਦ
ਜਥੇਬੰਦੀ ਦੇ ਗਠਨ ਦੀ ਪ੍ਰਕਿਰਿਆ ਵਿੱਚ ਦੇਸ਼-ਦੁਨੀਆਂ ਦੀਆਂ ਵਰਤਮਾਨ ਹਾਲਤਾਂ ਅਤੇ ਨੌਜਵਾਨ ਲਹਿਰ ਦੇ ਇਤਿਹਾਸ ਅਤੇ ਵਰਤਮਾਨ ਦੇ ਅਧਿਐਨ ਅਤੇ ਵਿਦਿਆਰਥੀਆਂ ਨੌਜਵਾਨਾਂ ਵਿਚਕਾਰ ਪ੍ਰਚਾਰ ਅਤੇ ਅੰਦੋਲਨ ਦੀਆਂ ਅਮਲੀ ਕਾਰਵਾਈਆਂ ਵਿੱਚ ਹਿੱਸੇਦਾਰੀ ਦੇ ਤਜ਼ਰਬੇ ਦੇ ਆਧਾਰ 'ਤੇ ਪਹਿਲ ਕਦਮੀ ਲੈਣ ਵਾਲਿਆਂ ਦੀ ਕੋਰ ਟੀਮ ਦਾ ਗਠਨ ਜਥੇਬੰਦਕ ਕਮੇਟੀ ਦੇ ਰੂਪ ਵਿਚ ਕੀਤਾ ਗਿਆ ਹੈ। ਪਹਿਲੇ ਸੰਮੇਲਨ ਤੱਕ ਇਹ ਜਥੇਬੰਦਕ ਕਮੇਟੀ ਹੀ ਆਰਜ਼ੀ ਕੇਂਦਰੀ ਆਗੂ ਟੀਮ ਦੀ ਜਿੰਮੇਵਾਰੀ ਨਿਭਾਏਗੀ। ਉਦੋਂ ਤੱਕ ਜਥੇਬੰਦੀ ਦਾ ਢਾਂਚਾ ਅਤੇ ਮੈਂਬਰਸ਼ਿਪ ਦਾ ਖਾਸਾ ਵੀ ਆਰਜ਼ੀ ਹੋਵੇਗਾ। ਪਹਿਲਾਂ ਸੰਮੇਲਨ ਕੇਂਦਰੀ ਬਾਡੀ ਦੇ ਰੂਪ ਵਿੱਚ ਕੇਂਦਰੀ ਕਮੇਟੀ ਦੀ ਚੋਣ ਕਰੇਗਾ ਜੋ ਸੰਮੇਲਨ ਦੁਆਰਾ ਪਾਸ ਕੀਤੇ ਐਲਾਨਨਾਮੇ ਅਤੇ ਸੰਵਿਧਾਨ ਦੇ ਆਧਾਰ ਤੇ ਜਥੇਬੰਦੀ ਦਾ ਸੰਚਾਲਨ ਕਰੇਗੀ। ਉਦੋਂ ਤੱਕ ਜਥੇਬੰਦੀ ਦਾ ਆਰਜ਼ੀ ਢਾਂਚਾ ਜਥੇਬੰਦਕ ਕਮੇਟੀ ਦੀ ਅਗਵਾਈ ਵਿੱਚ ਖਰੜਾ ਸੰਵਿਧਾਨ ਦੇ ਆਧਾਰ 'ਤੇ ਹੀ ਆਪਣੀਆਂ ਕਾਰਵਾਈਆਂ ਨੂੰ ਚਲਾਏੇਗਾ।



ਪੀ.ਡੀ.ਐਫ. ਡਾਉਨਲੋਡ ਕਰਨ ਲਈ ਕਲਿਕ ਕਰੋ...

No comments:

Post a Comment